ਵਿਭਾਗ ਵੱਲੋਂ ਅਕਾਦਮਿਕ ਸੈਸ਼ਨ 2010-11 ਦੌਰਾਨ ‘ਸਕੂਲ ਆਫ ਸਿੱਖ ਥਿਆਲੋਜੀ’ ਇਕ ਮਹੱਤਵਪੂਰਨ ਪ੍ਰਾਜੈਕਟ ਵਜੋਂ ਸ਼ੁਰੂ ਕੀਤਾ ਗਿਆ ਹੈ। ਭਾਰਤੀ ਭੂ-ਮੰਡਲ ਦੇ ਅਕਾਦਮਿਕ ਜਗਤ ਵਿੱਚ ਇਹ ਇੱਕੋ ਇੱਕ ਪਹਿਲਾ ਸਕੂਲ ਹੈ ਜਿਸ ਦਾ ਅਧਿਆਪਨ ਰਵਾਇਤੀ ਕੋਰਸਾਂ ਤੋਂ ਹਟ ਕੇ ਹੈ। ਆਰੰਭ ਵਿੱਚ ਇਸ ਪ੍ਰਾਜੈਕਟ ਅਧੀਨ ਵਿਭਾਗ ਵਿੱਚ ਦੋ ਕੋਰਸ ਸ਼ੁਰੂ ਕੀਤੇ ਗਏ ਹਨ:
ਸਰਟੀਫਿਕੇਟ ਕੋਰਸ ਇਨ ਸ੍ਰੀ ਗੁਰੂ ਗ੍ਰੰਥ ਸਾਹਿਬ
ਪੋਸਟ ਗਰੈਜੂਏਟ ਡਿਪਲੋਮਾ ਇਨ ਸਿੱਖ ਥਿਆਲੋਜੀ
ਸਰਟੀਫਿਕੇਟ ਕੋਰਸ ਇਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 50 ਸੀਟਾਂ ਅਤੇ ਪੋਸਟ ਗਰੈਜੂਏਟ ਡਿਪਲੋਮਾ ਇਨ ਸਿੱਖ ਥਿਆਲੋਜੀ ਵਿੱਚ 10 ਸੀਟਾਂ ਹਨ। ਵਿਭਾਗ ਵੱਲੋਂ ਇਹਨਾਂ ਕੋਰਸਾਂ ਦੇ ਵਿਦਿਆਰਥੀਆਂ ਤੋਂ ਕੋਈ ਫੀਸ ਨਹੀਂ ਲਈ ਜਾਂਦੀ। ਇਸ ਸਬੰਧੀ ਵਿੱਤੀ ਮੱਦਦ ਡਾ. ਸੰਤੋਖ ਸਿੰਘ, ਮੈਲਬਰਨ (ਆਸਟਰੇਲੀਆ) ਵੱਲੋਂ ਕੀਤੀ ਜਾਂਦੀ ਹੈ। ਇਹਨਾਂ ਵੱਲੋਂ ਕੀਤੀ ਮੱਦਦ ਨਾਲ ਹੀ ਵਿਭਾਗ ਵਿਖੇ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਇਕ ਲੈਕਚਰ ਹਾਲ (ਸ੍ਰੀ ਗੁਰੂ ਗ੍ਰੰਥ ਸਾਹਿਬ ਲੈਕਚਰ ਹਾਲ) ਤਿਆਰ ਕੀਤਾ ਗਿਆ ਹੈ ਜਿੱਥੇ ਕਿ ਉਕਤ ਕੋਰਸਾਂ ਦੇ ਵਿਦਿਆਰਥੀਆਂ ਦੀਆਂ ਕਲਾਸਾਂ ਲੱਗਦੀਆਂ ਹਨ। ਇਹਨਾਂ ਕੋਰਸਾਂ ਵਿੱਚ ਵਿਦਿਆਰਥੀਆਂ ਵੱਲੋਂ ਭਾਰੀ ਉਤਸ਼ਾਹ ਦਿਖਾਇਆ ਜਾ ਰਿਹਾ ਹੈ, ਇਸ ਕਰਕੇ ਵਿਭਾਗ ਵੱਲੋਂ ਆਉਂਦੇ ਸੈਸ਼ਨ ਵਿੱਚ ਇਕ ਹੋਰ ਕੋਰਸ ‘ਪੋਸਟ ਗਰੈਜੂਏਟ ਡਿਪਲੋਮਾ ਇਨ ਹਰਮੀਨਿਊਟਿਕਸ’ ਸ਼ੁਰੂ ਕਰਨ ਦੀ ਤਜਵੀਜ਼ ਹੈ।
ਵਿਭਾਗ ਵਿਖੇ ਪੀਐਚ.ਡੀ. ਲਈ ਰਜਿਸਟਰੇਸ਼ਨ ਸਾਲ 1989 ਤੋਂ ਸ਼ੁਰੂ ਕੀਤੀ ਗਈ ਸੀ। ਨਵੇਂ ਨਿਯਮਾਂ ਮੁਤਾਬਿਕ ‘ਪੀਐਚ.ਡੀ.’ ਲਈ ਲਾਜ਼ਮੀ ਕੋਰਸ ਵਰਕ ਦੀਆਂ ਕਲਾਸਾਂ ਵੀ ਵਿਭਾਗ ਵਿਖੇ ਲੱਗਣੀਆਂ ਸ਼ੁਰੂ ਹੋ ਗਈਆਂ ਹਨ।
ਸਰਟੀਫਿਕੇਟ ਕੋਰਸ ਇਨ ਸ੍ਰੀ ਗੁਰੂ ਗ੍ਰੰਥ ਸਾਹਿਬ (ਸਾਲ ਵਿੱਚ ਦੋ ਵਾਰ) - Syllabus Download
ਪੋਸਟ ਗਰੈਜੂਏਟ ਡਿਪਲੋਮਾ ਇਨ ਸਿੱਖ ਥਿਆਲੋਜੀ - Syllabus Download
ਐਮ. ਫਿਲ.(M.Phil) - Syllabus Download
ਪੀਐਚ.ਡੀ. - Syllabus Download
|  |